
ਕੈਨੇਡਾ ਸਟੱਡੀ ਵੀਜ਼ੇ ਤੇ ਵਿਦਿਆਰਥੀ ਕਮਾ ਰਹੇ ਲੱਖਾਂ
ਕੈਨੇਡਾ ਦੇ ਸਰਕਾਰੀ ਅੰਕੜਿਆਂ ਅਨੁਸਾਰ 2021 ਵਿਚ 1 ਲੱਖ 70 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਸਟੱਡੀ ਵੀਜ਼ਾ ਜਾਰੀ ਕੀਤੇ ਗਏ। ਕੈਨੇਡਾ ਜਾ ਕੇ ਪੜਾਈ ਕਰਨ ਦੀ ਮੱਚੀ ਹੋੜ ਤੇ ਭਾਰਤ ਦੀ ਮੰਨੀ-ਪ੍ਰਮੰਨੀ ਸਟੱਡੀ ਵੀਜ਼ਾ ਸਲਾਹਕਾਰ ਕੰਪਨੀ, ਪਿਰਾਮਿਡ ਈ ਸਰਵਿਸਿਜ਼, ਦੇ ਪ੍ਰਬੰਧ ਨਿਰਦੇਸ਼ਕ ਸਰਦਾਰ ਭਵਨੂਰ ਸਿੰਘ ਬੇਦੀ ਨੇ ਬੇਹੱਦ ਹੈਰਾਨੀ ਜਨਕ ਖ਼ੁਲਾਸੇ ਕੀਤੇ। 18 ਜਨਵਰੀ 2022 ਨੂੰ ਪ੍ਰਕਾਸ਼ਿਤ ਹੋਈ ਸਟੈਟਿਸਟਿਕ੍ਸ ਕੈਨੇਡਾ ਦੀ ਰਿਪੋਰਟ ਦਾ ਹਵਾਲਾ ਉਨ੍ਹਾਂ ਦੱਸਿਆਂ ਕਿ ਵਿਦਿਆਰਥੀਆਂ ਦਾ ਕੈਨੇਡਾ ਵੱਲ ਰੁਝਾਨ ਓਥੇ ਮਿਲਣ ਵਾਲੇ ਵਧੀਆ ਕਮ ਦੇ ਮੌਕਿਆਂ ਕਰਕੇ ਹੈ। ਉਨ੍ਹਾਂ ਦੱਸਿਆ ਕਿ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਇੱਕ ਭਾਰਤੀ ਵਿਦਿਆਰਥੀ ਵਰਕ ਪਰਮਿਟ ਤੇ ਔਸਤਨ 15-20 ਲੱਖ ਰੁਪਏ ਸਾਲਾਨਾ ਕਮਾ ਰਿਹਾ ਹੈ। ਉਨ੍ਹਾਂ ਦੱਸਿਆਂ ਕਿ ਤਾਜ਼ਾ ਅੰਕੜਿਆਂ ਅਨੁਸਾਰ 2018 ਵਿਚ ਮਾਈਨਿੰਗ ਅਤੇ ਤੇਲ ਅਤੇ ਗੈਸ ਕੱਢਣ ‘ਚ ਲੱਗੇ ਵਿਦਿਆਰਥੀ 28 ਲੱਖ ਸਾਲਾਨਾ ਤਕ ਕਮਾ ਰਹੇ ਸਨ। ਇਸੇ ਤਰਾਂ ਪਬਲਿਕ ਅਡਮਿਨਿਸਟ੍ਰੇਸ਼ਨ ਚ 24 ਲੱਖ, ਵਿੱਤ ਅਤੇ ਬੀਮਾ ਚ 21 ਲੱਖ, ਪੇਸ਼ੇਵਰ, ਵਿਗਿਆਨਕ ਅਤੇ ਤਕਨੀਕੀ ਸੇਵਾਵਾਂ ‘ਚ 20 ਲੱਖ, ਨਿਰਮਾਣ ‘ਚ 20 ਲੱਖ, ਸੂਚਨਾ ਅਤੇ ਸਭਿਆਚਾਰਕ ਉਦਯੋਗ ‘ਚ 19 ਲੱਖ, ਉਸਾਰੀ ਚ 19 ਲੱਖ, ਟ੍ਰਾਂਸਪੋਰਟੇਸ਼ਨ ਅਤੇ ਵੇਅਰਹਾਊਸਿੰਗ ‘ਚ 19 ਲੱਖ, ਸਿਹਤ ਸੰਭਾਲ ਅਤੇ ਸਮਾਜਿਕ ਸਹਾਇਤਾ ‘ਚ 18 ਲੱਖ, ਖੇਤੀਬਾੜੀ ‘ਚ 18 ਲੱਖ, ਰੀਅਲ ਅਸਟੇਟ ਅਤੇ ਰੈਂਟਲ ਅਤੇ ਲੀਜ਼ਿੰਗ ‘ਚ 17 ਲੱਖ, ਰਿਹਾਇਸ਼ ਅਤੇ ਭੋਜਨ ਸੇਵਾਵਾਂ ਚ 13 ਲੱਖ ਤੇ ਸਿੱਖਿਆ ਸੇਵਾਵਾਂ ਚ ਲਗਭਗ 11 ਲੱਖ ਰੁਪਇਆ ਦੀ ਕਮਾਈ ਹੋਈ। ਉਨ੍ਹਾਂ ਕਿਹਾ ਕਿ ਸੁਭਾਵਿਕ ਰੂਪ ਚ ਹੁਣ ਕਮਾਈ ਦਾ ਇਹ ਅੰਕੜਾ ਕੀਤੇ ਵੱਧ ਹੈ, ਉਨ੍ਹਾਂ ਕਿਹਾ ਕਿ ਕੈਨੇਡਾ ਦੀ ਸਰਕਾਰ ਕੈਨੇਡਾ ‘ਚ ਪੜ੍ਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਹਿਮੀਅਤ ਦੇਂਦੀ ਹੈ ਤੇ ਉਨ੍ਹਾਂ ਨੂੰ ਕੰਮ ਅਤੇ ਪੀ. ਆਰ ਦੇ ਬਿਹਤਰੀਨ ਮੌਕੇ ਪ੍ਰਦਾਨ ਕਰਦੀ ਹੈ, ਤੇ ਇਸਨੂੰ ਦੇਖਦਿਆਂ ਇਸ ‘ਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਵਿਦਿਆਰਥੀ ‘ਚ ਕੈਨੇਡਾ ‘ਚ ਪੜਾਈ ਕਰਨ ਦੇ ਹੋੜ ਮੱਚੀ ਹੋਈ ਹੈ।
ਸ. ਬੇਦੀ ਨੇ ਦੱਸਿਆਂ ਕਿ ਕੈਨੇਡਾ ਚ ਵਿਦਿਆਰਥੀਆਂ ਨੂੰ ਦਿੱਤੇ ਗਏ ਵਰਕ ਪਰਮਿਟ ਵਿਚ ਭਾਰਤ ਦੇ ਵਿਦਿਆਰਥੀ ਨੰਬਰ 1 ਤੇ ਹਨ। ਉਨ੍ਹਾਂ ਦੱਸਿਆ ਕਿ ਵਰਕ ਪਰਮਿਟ ਧਾਰਕ ਬਣਨ ਵਾਲੇ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਹਿੱਸੇਦਾਰੀ 2008 ਵਿੱਚ 10% ਤੋਂ 2018 ਵਿੱਚ 46% ਹੋ ਗਈ।
ਸਤੰਬਰ 2022 ਸੈਸ਼ਨ ‘ਚ ਕੈਨੇਡਾ ਦਿਆਂ ਸਿੱਖਿਆ ਸੰਸਥਾਵਾਂ ਚ ਦਾਖ਼ਲੇ ਤੇ ਬੋਲਦਿਆਂ ਸ. ਬੇਦੀ ਨੇ ਕਿਹਾ ਕਿ ਵਿਦਿਆਰਥੀਆਂ ਦੀ ਜ਼ੋਰਦਾਰ ਮੰਗ ਨੂੰ ਦੇਖਦਿਆਂ ਪਿਰਾਮਿਡ ਈ ਸਰਵਿਸਜ਼ ਇਕ ਵਾਰ ਫਿਰ ਤੋਂ ਅਪ੍ਰੈਲ ਮਹੀਨੇ ਚ ਆਪਣੇ ਦਫਤਰਾਂ ਵਿਖੇ ਸਿੱਖਿਆ ਮੇਲੇ ਲੱਗਾਉਣ ਜਾ ਰਹੀ ਹੈ। ਜਿਨ੍ਹਾਂ ਰਾਹੀਂ ਵਿਦਿਆਰਥੀਆਂ ਨੂੰ ਦਾਖ਼ਲੇ, ਵੀਜ਼ਾ ਪ੍ਰਕ੍ਰਿਆ, ਕੰਮ ‘ਤੇ ਪੀ. ਆਰ ਦੇ ਮੌਕਿਆਂ ਨਾਲ ਜਾਣੂ ਕਰਵਾਉਣਗੇ। ਨਾਲ ਹੀ, ਵਿਦਿਆਰਥੀਆਂ ਨੂੰ 5000 ਕੈਨੇਡੀਅਨ ਡਾਲਰ ਤਕ ਦੀ ਸਕਾਲਰਸ਼ਿਪ ਤੇ ਹਾਸਿਲ ਕਰਨ ਦਾ ਮੌਕਾ ਵੀ ਮਿਲੇਗਾ। ਉਹਨਾਂ ਕਿਹਾ ਕਿ ਸਤੰਬਰ ਸੈਸ਼ਨ ਲਈ ਕਈ ਕੈਨੇਡੀਅਨ ਯੂਨੀਵਰਸਿਟੀਆਂ ਅਤੇ ਕਾਲਜਾ ਦੀਆਂ ਸੀਟਾਂ ਪਹਿਲਾਂ ਹੀ ਭਰ ਚੁੱਕੀਆਂ ਹਨ, ਇਸ ਲਈ ਵਿਦਿਆਰਥੀ ਜਿਆਦਾ ਦੇਰ ਨਾ ਕਰਨ ਨਹੀਂ ਤਾਂ ਉਨ੍ਹਾਂ ਨੂੰ ਜਨਵਰੀ 2023 ਤਕ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਇਹ ਸਿੱਖਿਆ ਮੇਲੇ ਪਿਰਾਮਿਡ ਦੇ ਬਾਕੀ ਦੇ ਦਫ਼ਤਰਾਂ ਵਿਖੇ ਹੋਣ ਜਾ ਰਹੇ ਸਿੱਖਿਆ ਮੇਲਿਆਂ ਦਾ ਵੇਰਵਾ ਇਸ ਪ੍ਰਕਾਰ ਹੈ : 7 ਅਪ੍ਰੈਲ ਨੂੰ ਜਲੰਧਰ ਵਿਖੇ ਖਾਸ ਯੂਕੇ, ਯੂਐਸਏ, ਆਸਟ੍ਰੇਲੀਆ ਅਤੇ ਜਰਮਨੀ ਲਈ, ਇਸ ਤੋਂ ਬਾਅਦ 8 ਅਪ੍ਰੈਲ ਨੂੰ ਬਠਿੰਡਾ, 9 ਮੋਗਾ, 11 ਜਲੰਧਰ, 12 ਲੁਧਿਆਣਾ, 13 ਚੰਡੀਗੜ੍ਹ, 14 ਹੁਸ਼ਿਆਰਪੁਰ, 15 ਪਠਾਨਕੋਟ, ਅਤੇ 18 ਅਪ੍ਰੈਲ ਨੂੰ ਪਟਿਆਲਾ ਵਿਖੇ। ਚਾਹਵਾਨ ਵਿਦਿਆਰਥੀ ਜ਼ਰੂਰ ਭਾਗ ਲੈਣ। ਵਧੇਰੇ ਜਾਣਕਾਰੀ ਲਈ 92563-92563 ਤੇ ਕਾਲ ਕਰੋ।
Related Articles
Why International Students Choose Germany for a Bachelor’s Degree
Right after finishing high school, you can access the vast educational opportunities that
Top Canadian Universities Offering Scholarships for Indian Students
International students view Canadian education as more than academic development because it provides them
Top Masters Programs in Germany for International Students
Germany now serves as the primary choice for International students pursuing master's in Germany because it provides
Top Reasons Why You Should Choose Europe to Study
Among all study destinations across the world Europe stands out as the premier destination because it